ਰੋਲ ਮਾਡਲ ਕੌਣ ਹੈ? ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Who is Role Model? ਰੋਲ ਮਾਡਲ ਕੌਣ ਹੈ?: ਸਹੀ ਅਰਥਾਂ ਵਿਚ ਰੋਲ ਮਾਡਲ ਉਹ ਹੁੰਦੇ ਹਨ ਜਿਨ੍ਹਾਂ ਪਾਸ ਅਜਿਹੇ ਗੁਣ ਹੁੰਦੇ ਹਨ ਜੋ ਅਸੀਂ ਅਪਣਾਉਣਾ ਚਾਹਾਂਗੇ ਅਤੇ ਉਹ ਹੁੰਦੇ ਹਨ ਜਿਨ੍ਹਾਂ ਨੇ ਸਾਨੂੰ ਇਸ ਤਰ੍ਰਾਂ ਪ੍ਰਭਾਵਿਤ ਕੀਤਾ ਹੁੰਦਾ ਹੈ ਕਿ ਅਸੀਂ ਚੰਗੇਰੇ ਵਿਅਕਤੀ ਬਣਨਾ ਚਾਹੁਣ ਲੱਗਦੇ ਹਨ। ਆਪਣਾ ਪੱਖ ਲੈਣਾ ਅਤੇ ਆਪਣੇ ਟੀਚਿਆਂ ਦਾ ਸਮਰੱਥਨ ਕਰਨਾ ਅਤੇ ਅਜਿਹੇ ਮਸਲਿਆਂ ਤੇ ਲੀਡਰਸ਼ਿਪ ਸੰਭਾਲਣਾ ਜਿਨ੍ਹਾਂ ਵਿਚ ਅਸੀਂ ਵਿਸ਼ਵਾਸ਼ ਕਰਦੇ ਰਹੇ , ਰੋਲ ਮਾਡਲ ਹੈ। ਅਸੀਂ ਅਕਸਰ ਉਦੋਂ ਤਕ ਆਪਣੇ ਸਹੀ ਰੋਲਾਂ ਮਾਡਲਾਂ ਨੂੰ ਨਹੀਂ ਪਛਾਣਦੇ ਜਦੋਂ ਤਕ ਅਸੀਂ ਆਪਣਾ ਵਿਅਕਤੀਗਤ ਵਿਕਾਸ ਅਤੇ ਪ੍ਰਗਤੀ ਨਾ ਵੇਖੀ ਹੋਵੇ। ਕਦੇ-ਕਦੇ ਅਸੀਂ ਸਮਝਦੇ ਹਾਂ ਕਿ ਅਸੀਂ ਦੂਜਿਆਂ ਲਈ ਰੋਲ ਮਾਡਲ ਹਾਂ, ਪਰੰਤੂ ਸਬੰਧਤ ਵਿਅਕਤੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ।

      ਇਕ ਵਿਅਕਤੀ ਦੇ ਆਪਣੇ ਜੀਵਨ ਵਿਚ ਬਹੁਤ ਸਾਰੇ ਰੋਲ ਮਾਡਲ ਵੀ ਹੋ ਸਕਦੇ ਹਨ। ਹਰ ਰੋਲ ਮਾਡਲ ਵਿਅਕਤੀ ਨੂੰ ਆਪਣੇ ਆਪ ਬਾਰੇ ਸਿਖਾਉਂਦਾ ਹੈ। ਰੋਲ ਮਾਡਲ ਉਹ ਹੁੰਦਾ ਹੈ ਜੋ ਤੁਹਾਨੂੰ ਨਾ ਕੇਵਲ ਆਪਣੇ ਬਰਾਬਰ ਸਮਝਦਾ ਹੈ ਸਗੋਂ ਤੁਹਾਨੂੰ ਇਕ ਈਮਾਨਦਾਰ, ਵਿਸ਼ਵਾਸ਼ੀ ਅਤੇ ਖੁੱਲ੍ਹ-ਦਿਲਾ ਵੀ ਸਮਝਦਾ ਹੋਵੇ। ਅਸੀਂ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ ਜੋ ਵਾਸਤਵ ਵਿਚ ਕਿਸੇ ਨੂੰ ਭਿੰਨ ਹੋਣ ਦੀ ਆਗਿਆ ਨਹੀਂ ਦਿੰਦਾ।

      ਤੁਹਾਡੇ ਕਈ ਰੋਲ ਮਾਡਲ ਹੋ ਸਕਦੇ ਹਨ ਜਿਵੇਂ ਕਿ ਤੁਹਾਡੀ ਧੀ ਜੋ ਤੁਹਾਨੂੰ ਚੇਤੇ ਕਰਾਉਂਦੀ ਹੈ ਕਿ ਜੀਵਨ ਵਿਚ ਵਾਸਤਵ ਵਿਚ ਕੀ ਮਹੱਤਵਪੂਰਣ ਤਾਂ, ਤੁਹਾਡਾ ਬਾੱਸ ਅਤੇ ਮਿੱਤਰ ਵੀ ਸੇਮ ਰੋਲ ਮਾਡਲ ਹੋ ਸਕਦਾ ਹੈ ਜੋ ਤੁਹਾਨੂੰ ਸੋਚਣ ਅਤੇ ਆਪਣੀ ਆਵਾਜ਼ ਅਤੇ ਆਪਣੇ ਮੁੱਕੇ ਦੀ ਤਾਕਤ ਨੂੰ ਵਰਤਣ ਲਈ ਉਤਸਾਹਿਤ ਕਰਦਾ ਹੈ। ਤੁਹਾਡੀ ਮਾਤਾ ਤੁਹਾਨੂੰ ਸਦਾ ਸਿਖਾਉਂਦੀ ਹੈ ਕਿ ਤੁਸੀਂ ਜੋ ਬਣਨਾ ਚਾਹੁੰਦੇ ਹੋ, ਬਣ ਸਕਦੇ ਹੋ ਅਤੇ ਤੁਹਾਡੀ ਭੈਣ ਤੁਹਾਨੂੰ ਦੱਸਦੀ ਹੈ ਕਿ ਵਾਸਤਵ ਵਿਚ ਹੌਂਸਲਾ ਕੀ ਹੁੰਦਾ ਹੈ।

      ਜੇ ਤੁਸੀਂ ਸਮੂਦਾਇ ਵਿਚ ਹੋ ਤਾਂ ਲੋਕ ਤੁਹਾਨੂੰ ਵੇਖ ਰਹੇ ਹੁੰਦੇ ਹਨ। ਤੁਸੀਂ ਜਿੰਨੇ ਚੰਗੇ ਕੰਮ ਕਰਦੇ ਹੋ, ਉਹ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਝਲਕ ਦਿੰਦੇ ਹਨ। ਅਸੀਂ ਇਸੇ ਇਕ ਦੂਜੇ ਦੀ ਦੇਖਭਾਲ ਕਰਨ ਲਈ ਹਾਂ ਅਤੇ ਜੇ ਇਸ ਦਾ ਭਾਵ ਸਵਸਥ ਵਿਵਹਾਰ ਦਾ ਮਾਡਲ ਬਣਨਾ ਹੈ ਤਾਂ ਫਿਰ ਕਿਸੇ ਨਾ ਕਿਸੇ ਨੂੰ ਇਹ ਕੰਮ ਕਰਨਾ ਹੀ ਹੋਵੇਗਾ। ਇਹ ਸਾਨੂੰ ਸਾਡੇ ਮਾਪਿਆਂ ਜਾਂ ਸਤਿਕਾਰਯੋਗ ਸਮੂਦਾਇ ਦੇ ਕਿਸੇ ਵਿਅਕਤੀ ਜਾਂ ਹੋਰ ਪਰਿਵਾਰਕ ਮੈਂਬਰ ਦੁਆਰਾ ਸਿਖਾਇਆ ਜਾਂਦਾ ਹੈ।

      ਪੀੜੀਆਂ ਦੇ ਬਦਲਣ ਨਾਲ ਰੋਲ ਮਾਡਲ ਵੀ ਬਦਲ ਗਏ ਹਨ। ਲੋਕ ਆਪਣੇ ਰੋਲ ਮਾਡਲਾਂ ਨੂੰਜ਼ਅਜਿਹੇ ਲੋਕਾਂ ਵਜੋਂ ਦਰਸਾਇਆ ਕਰਦੇ ਸਨ ਜੋ ਫ਼ਿਲਮ ਸਟਾਰਾਂ ਅਤੇ ਐਥਲੀਟਾਂ ਨੂੰ ਨਹੀਂ ਜਾਣਦੇ ਸਨ। ਹੁਣ ਲੋਕ ਅਜਿਹੇ ਲੋਕਾਂ ਨੂੰ ਰੋਲ ਮਾਡਲ ਵਜੋਂ ਚੁਣਦੇ ਹਨ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਜੀਵਨ ਨਾਲ ਸਬੰਧਤ ਹੋਣ।

      ਰੋਲ ਮਾਡਲ ਨੂੰ ਕੀ ਹੋਣਾ ਚਾਹੀਦਾ ਹੈ ਅਤੇ ਉਹਨਾ ਵਿਚ ਕੀ ਵਿਸੇ਼ਸ਼ਤਾਈਆਂ ਹੋਣੀਆਂ ਚਾਹੀਦੀਆਂ ਹਨ, ਇਹ ਗੱਲ ਵਿਚਾਰਨਯੋਗ ਹੈ। ਕਿਸੇ ਨੂੰ ਰੋਲ ਮਾਡਲ ਕਹਿਣ ਦਾ ਭਾਵ ਹੈ ਕਿ ਉਹ ਰੋਲ ਮਾਡਲ ਹੈ ਜਾਂ ਤੁਸੀਂ ਉਸਨੂੰ ਨੌਜਵਾਨਾਂ ਅਤੇ ਹੋਰ ਲੋਕਾਂ ਲਈ ਇਕ ਉਦਾਹਰਣ ਵਜੋਂ ਵਰਤਣਾ ਚਾਹੁੰਦੇ ਹੋ, ਜੋ ਠੀਕ ਰਾਹ ਤੇ ਨਹੀਂ ਚੱਲ ਰਹੇ ਜਾਂ ਇਸ ਦਾ ਭਾਵ ਇਹ ਹੁੰਦਾ ਹੈ ਕਿ ਤੁਹਾਨੂੰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਾਂ ਦੂਜਿਆਂ ਤੇ ਪਦ-ਚਿੰਨ੍ਹਾਂ ਤੇ ਚੱਲਣਾ ਚਾਹੀਦਾ ਹੈ। ਸਾਨੂੰ ਦੂਜੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਤੁਸੀਂ ਆਪਣੇ ਆਪ ਨੂੰ ਕੇਵਲ ਇਸ ਕਰਕੇ ਰੋਲ ਮਾਡਲ ਨਹੀਂ ਸਮਝ ਸਕਦੇ ਕਿਉਂਕਿ ਤੁਹਾਡੀਆਂ ਕੁਝ ਆਪਣੀਆਂ ਸਮੱਸਿਆਵਾਂ ਹਨ ਅਤੇ ਕਿ ਤੁਸੀਂ ਸੰਪੂਰਣ ਨਹੀਂ ਹੋ। ਇਸ ਲਈ ਤੁਹਾਨੂੰ ਆਪਣੇ ਆਪ ਨੂੰ ਰੋਲ ਮਾਡਲ ਸਮਝਦੇ ਦੂਜਿਆਂ ਤੇ ਠੋਸਥਾ ਨਹੀਂ ਚਾਹੀਦਾ।

      ਹਰ ਵਿਅਕਤੀ ਨੂੰ ਰੋਲ ਮਾਡਲ ਆਖਣਾ ਠੀਕ ਨਹੀਂ ਹੈ, ਤੁਸੀਂ ਅਜਿਹੇ ਵਿਅਕਤੀ ਨੂੰ ਮਿੱਤਰ ਵੀ ਸਮਝ ਸਕਦੇ ਹੋ ਜਿਸ ਤੋਂ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ। ਆਮ ਕਰਕੇ ਅਜਿਹੇ ਵਿਅਕਤੀ ਹੁੰਦੇ ਹਨ ਜੋ ਤੁਹਾਡੇ ਨਾਲੋਂ ਵੱਡੇ ਹੁੰਦੇ ਹਨ ਅਤੇ ਉਹਨਾਂ ਨੂੰ ਤੁਹਾਡੇ ਨਾਲੋਂ ਅਧਿਕ ਸੂਝ ਹੁੰਦੀ ਹੈ, ਉਹ ਤੁਹਾਡੀ ਅਗਵਾਈ ਕਰ ਸਕਦੇ ਹਨ। ਪਰੰਤੂ ਮਨੂੱਖ ਨੂੰ ਆਪ ਈਮਾਨਦਾਰ ਹੋਣਾ ਚਾਹੀਦਾ ਹੈ ਅਤੇ ਉਹ ਇਹ ਨਾ ਸਮਝੇ ਕਿ ਜੋ ਕੁਝ ਉਹ ਆਖ ਜਾਂ ਕਰ ਰਿਹਾ ਹੈ, ਉਹ ਸਭ ਠੀਕ ਹੈ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਲੋਕ ਉਸਨੂੰ ਵੇਖ ਰਹੇ ਹਨ, ਇਸ ਕਰਕੇ ਤੁਸੀਂ ਉਹ ਕੰਮ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰੋਗੇ। ਰੋਲ ਮਾਡਲ ਬਣਨਾ ਸਾਥੋਂ ਬਹੁਤ ਕੁਝ ਦੀ ਮੰਗ ਕਰਦਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.